ਭਗਵੰਤ ਮਾਨ ਤੋਂ ਸੁਣੋ ਪੰਜਾਬ ਰਾਜ ਬਿਜਲੀ ਬੋਰਡ ਘਾਟੇ ਵਿੱਚ ਕਿਓ ਜਾ ਰਿਹਾ ਹੈ,
ਭਗਵੰਤ ਮਾਨ ਤੋਂ ਸੁਣੋ ਪੰਜਾਬ ਰਾਜ ਬਿਜਲੀ ਬੋਰਡ ਘਾਟੇ ਵਿੱਚ ਕਿਓ ਜਾ ਰਿਹਾ ਹੈ,ਪੂਰੀ ਵੀਡੀਓ ਦੇਖੋ ਤੇ ਸ਼ੇਅਰ ਕਰੋ,
ਅੱਜ ਜਦੋਂ ਭਗਵੰਤ ਮਾਨ ਤੇ ਕੇਜਰੀਵਾਲ ਜਨਤਾ ਨਾਲ ਲਾਇਵ ਤਾਂ ਸੁਣੋ ਉਨ੍ਹਾ ਨੇ ਕੀ ਕਿਹਾ,
ਜੇ ਮਨ ਚਾਹੇ ਬਈ ਕੰਮ ਕਰਨਾ ਤਾਂ ਬੰਦਾ ਹੱਥਾਂ ਤੋਂ ਬਗੈਰ ਵੀ ਕਰ ਲੈਦਾਂ, ਦੇਖੋ ਪੂਰੀ ਵੀਡੀਓ ਤੇਸੇਅਰ ਕਰੋ,
ਜੇ ਮਨ ਚਾਹੇ ਬਈ ਕੰਮ ਕਰਨਾ ਤਾਂ ਬੰਦਾ ਹੱਥਾਂ ਤੋਂ ਬਗੈਰ ਵੀ ਕਰ ਲੈਦਾਂ, ਪਰ ਜੇ ਮਨ ਨਾ ਚਾਹੇ ਕੰਮ ਨੂੰ ਢੀਠ ਹੋ ਜਾਵੇ ਫਿਰ ਚਾਰ ਹੱਥ ਹੋਂਣ ਤਾਂ ਵੀ ਕੰਮ ਨਹੀ ਹੋ ਸਕਦਾ,
ਜਦੋਂ ਰਸਤੇ ਵਿੱਚ ਕੁੜੀ ਨਾਲ ਛੇੜਖਾਨੀ ਕਰਦਾ ਫੜਿਆ ਗਿਆ, ਦੇਖੋ ਫਿਰ ਕੀ ਹੋਇਆ,
ਜਦੋਂ ਰਸਤੇ ਵਿੱਚ ਕੁੜੀ ਨਾਲ ਛੇੜਖਾਨੀ ਕਰਦਾ ਫੜਿਆ ਗਿਆ, ਦੇਖੋ ਫਿਰ ਕੀ ਹੋਇਆ, ਐਹਦਾ ਤਾਂ ਬਣਾਤਾ ਕੁੜੀ ਨੇ valentine day
ਗੁਰਦੁਆਰਾ ਸਾਹਿਬ ਵਿਖ਼ੇ ਲੜਾਈ, ਬੀਬੀਆਂ ਕਿਹੜਾ ਘੱਟ ਨੇ ਕਿਸੇ ਤੋਂ...
ਇਸ ਵੀਰ ਨੇ ਦੱਸਿਆ ਗੁਰਦਾਸ ਮਾਨ ਦੇ ਬਖਤ ਗਾਣੇ ਦਾ ਪੂਰਾ ਸੱਚ, ਸੁਣਿਓ ਜਰੂਰ 2 ਮਿੰਟ ਕੱਢ ਕੇ ਤੇ ਸ਼ੇਅਰ ਵੀ ਲਾਜਮੀ ਕਰਿਓ
ਇਸ ਵੀਰ ਨੇ ਦੱਸਿਆ ਗੁਰਦਾਸ ਮਾਨ ਦੇ ਬਖਤ ਗਾਣੇ ਦਾ ਪੂਰਾ ਸੱਚ, ਸੁਣਿਓ ਜਰੂਰ 2 ਮਿੰਟ ਕੱਢ ਕੇ ਤੇ ਸ਼ੇਅਰ ਵੀ ਲਾਜਮੀ ਕਰਿਓ, ਬਿਲਕੁਲ ਸਹੀ ਕਿਹਾ ਇਸ ਸਿੰਘ ਨੇ,
ਬਾਣੀ ਵਿੱਚ ਹੰਕਾਰੇ ਬੰਦੇ ਦੇ ਮੁੱਛਾਂ ਦਾੜੀ ਤੇ ਹੱਥ ਫੇਰਨ ਵਾਰੇ ਕੀ ਲਿਖਿਆ, ਸੁਣੋ ਜਰੂਰ ਤੇ ਸੇਅਰ ਵੀ ਕਰੋ,
ਮੁਛਾ ਤੇ ਹੱਥ ਫੇਰਦਾ ਜਿਹੜਾ ਉਹਦੇ ਵਾਰੇ ਲਿਖਿਆ ਹੈ, ਗਰੀਬਾਂ ਓਪਰ ਜਿ ਖਿਜੇ ਦਾਹੜੀ|| ਪਾਰ ਬ੍ਰਹਮ ਸਾਹ ਅਗਨ ਮੈ ਸਾੜੀ,
ਜਿਹੜਾ ਕਿਸੇ ਤਾਕਤ ਕਰਕੇ ਪਵਰ ਹੱਥ ਵਿਚ ਹੋਂ ਕਰਕੇ ਲੋਕਾਂ ਤੇ ਰੋਬ ਮਾਰਦਾ, ਗੁਰੂ ਅਰਜਨ ਦੇਵ ਸਿੰਘ ਜੀ ਕਹਿੰਦੇ ਨੇ ਇਹ ਤੈਨੂ ਲਗਦਾ ਕਿ ਬੜਾ ਤਾਕਤਵਰ ਹੈ, ਪਰ ਅੰਦਰੋ ਛੜਿਆ ਹੋਇਆ ਹੁੰਦਾ ਉਹ ਬੰਦਾ,
ਭਗਵੰਤ ਮਾਨ ਨੇ ਸੰਸਦ ਭਵਨ ਵਿੱਚ ਅੱਜ ਫਿਰ ਚੁਕਿਆ ਕਿਸ਼ਾਨਾ ਦੀ ਮਜਬੂਰੀ ਦਾ ਮੁਦਾ, ਦੇਖੋ ਪੂਰੀ ਵੀਡੀਓ ਤੇ ਸ਼ੇਅਰ ਕਰੋ
10 ਫ਼ਰਵਰੀ (ਨਵੀ ਦਿੱਲੀ) ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸਪੀਕਰ ਨੂੰ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦਿੱਤਾ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਕੱਲ੍ਹ ਲੋਕ ਸਭਾ 'ਚ ਆਪਣੇ ਭਾਸ਼ਣ ਦੌਰਾਨ ਭਗਵੰਤ ਮਾਨ ਦਾ ਮਜ਼ਾਕ ਉਡਾਇਆ ਸੀ। ਭਗਵੰਤ ਮਾਨ ਨੇ ਉਥੇ ਹੀ ਕਿਸ਼ਾਨਾ ਨੂੰ ਆ ਰਹੀਆਂ ਮੁਸਕਲਾ ਵਾਰੇ ਵੀ ਦਸਿਆ,
ਇਟਲੀ ਦੇ ਗੁਰਦੁਆਰਾ ਸਿੰਘ ਸਭਾ ਫਲੈਰੋ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ।
![]() |
ਸੰਗਤਾਂ ਵਲੋਂ ਪੁਰਾਣੀ ਕਮੇਟੀ ਨੂੰ ਹੀ ਦੋ ਸਾਲ ਲਈ ਦੁਬਾਰਾ ਸੇਵਾ ਕਰਨ ਦਾ ਕਾਰਜ ਸੌਪਿਆ ਗਿਆ ,ਡਾ. ਦਲਬੀਰ ਸਿੰਘ ਸੰਤੌਖਪੁਰਾ ਮੁਖ ਸੇਵਾਦਾਰ ਵਜੋਂ ਦੁਬਾਰਾ ਚੁਣ ਗਏ। |
ਬੇਰਗਾਮੋ ਇਟਲੀ (ਰਣਜੀਤ ਗਰੇਵਾਲ)-ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਦੀ ਸਰਬ ਸੰਮਤੀ ਨਾਲ ਚੋਣ ਹੋਈ, ਇੱਕ ਵਾਰ ਫਿਰ ਤੋਂ ਪੁਰਾਣੀ ਕਮੇਟੀ ਨੂੰ ਹੀ ਦੋ ਸਾਲ ਲਈ ਦੁਬਾਰਾ ਸੇਵਾ ਕਰਨ ਲਈ ਚੁਣ ਲਿਆ ਗਿਆ ਹੈ, ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਫਲੈਰੋ ਕਮੇਟੀ ਦੇ ਪ੍ਰੈਸ ਸਕੱਤਰ ਸ. ਪਰਮਜੀਤ ਸਿੰਘ ਕਰੇਮੋਨਾ ਨੇ ਦੱਸਿਆ ਕਿ ਅੱਜ ਗੁਰੂ ਘਰ ਦੀ ਸਟੇਜ ਤੋਂ ਸਰਬ ਸੰਮਤੀ ਨਾਲ ਪਿਛਲੀ ਕਮੇਟੀ ਨੂੰ ਦੁਬਾਰਾ 2 ਸਾਲ ਲਈ ਸੇਵਾ ਸੰਭਾਲ ਦੀ ਜਿੰਮੇਵਾਰੀ ਲਈ ਸਮੁੱਚੀਆਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਤੇ ਮੋਹਰ ਲਾ ਦਿਤੀ ਹੈ, ਤੇ ਇਸ ਕਮੇਟੀ ਦੇ ਸਮੂਹ ਮੈਂਬਰ ਪੁਰਾਣੇ ਅਹੁਦਿਆ ਤੇ ਸੇਵਾ ਨਿਭਾਉਂਦੇ ਰਹਿਣਗੇ, ਡਾ. ਦਲਬੀਰ ਸਿੰਘ ਸੰਤੌਖਪੁਰਾ ਨੂੰ ਮੁਖ ਸੇਵਾਦਾਰ ਵਜੋਂ ਦੁਬਾਰਾ ਚੁਣ ਲਿਆ ਗਿਆ ਹੈ, ਸੀਨੀਅਰ ਮੀਤ ਪ੍ਰਧਾਨ ਸ. ਸੁਰਿੰਦਰਜੀਤ ਸਿੰਘ ਪੰਡੌਰੀ ਅਤੇ ਮੀਤ ਪ੍ਰਧਾਨ ਸ. ਬਲਕਾਰ ਸਿੰਘ ਘੋੜੇਸ਼ਾਹਵਾਨ ਹੋਣਗੇ, ਜਨਰਲ ਸਕੱਤਰ ਮਨਜੀਤ ਸਿੰਘ ਬੇਗੋਵਾਲ ਅਤੇ ਮੀਤ ਸਕੱਤਰ ਮਸਤਾਨ ਸਿੰਘ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ। ਇਸ ਤਰ੍ਹਾਂ ਦੋਵੇਂ ਖਜਾਨਚੀ, ਸ਼ਰਨਜੀਤ ਸਿੰਘ ਠਾਕਰੀ ਅਤੇ ਮਹਿੰਦਰ ਸਿੰਘ ਮਾਜਰਾ। ਕਮੇਟੀ ਦੇ ਸੀਨੀਅਰ ਮੈਂਬਰ ਕੁਲਵਿੰਦਰ ਸਿੰਘ ਬਰੇਸ਼ੀਆ, ਤਾਰ ਸਿੰਘ ਕਰੰਟ, ਨਿਸ਼ਾਨ ਸਿੰਘ ਭਦਾਸ,ਬਲਵਿੰਦਰ ਸਿੰਘ ਚੀਕਾ, ਇਸ ਤੋਂ ਇਲਾਵਾ ਸ ਸੁਖਵਿੰਦਰ ਸਿੰਘ ਲੰਗਰ ਦੇ ਸੇਵਾਦਾਰ ਹੋਣਗੇ।
ਉਪਰੋਕਤ ਸਾਰੀ ਕਮੇਟੀ ਨੂੰ ਗੁਰੂ ਘਰ ਵਿਖੇ ਸੰਗਤਾਂ ਨੇ ਪ੍ਰਵਾਨਗੀ ਦੇ ਦਿਤੀ ਹੈ, ਦੁਬਾਰਾ ਕਮੇਟੀ ਨੂੰ ਚੁਣੇ ਜਾਣ ਤੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਵਲੋਂ ਮੁਬਾਰਕਾਂ ਦਿਤੀਆ ਗਈਆ ਜਿਨ੍ਹਾਂ ਵਿਚ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਬੱਸੀ, ਲੱਖਵਿੰਦਰ ਸਿੰਘ ਬੇਰਗਾਮੋ, ਸਵਰਨ ਸਿੰਘ ਲਾਲੋਵਾਲ, ਜਰਨੈਲ ਸਿੰਘ, ਬਲਵੀਰ ਸਿੰਘ,ਭਗਵਾਨ ਸਿੰਘ ਪੰਜਾਬ ਜਨਰਲ ਸਟੋਰ ਬਰੇਸ਼ੀਆ ਵਲੋਂ ਵੀ ਮੁਬਾਰਕਵਾਦ ਦਿਤੀ ਗਈ।
ਇਸ ਮੌਕੇ ਡਾ.ਦਲਬੀਰ ਸਿੰਘ ਸੰਤੌਖਪੁਰਾ ਨੇ ਸਮੂਹ ਸੰਗਤਾਂ ਅਤੇ ਸਮੁੱਚੇ ਕਮੇਟੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਦੁਬਾਰਾ 2 ਸਾਲ ਲਈ ਸੇਵਾ ਦਾ ਮੌਕਾ ਦਿੱਤਾ ਹੈ, ਉਨ੍ਹਾਂ ਕਿਹਾ ਸਤਿਗੁਰੂ ਆਪਣੀ ਕ੍ਰਿਪਾ ਸੰਗਤਾਂ ਤੇ ਬਣਾਈ ਰੱਖਣ ਅਤੇ ਦਾਸ ਨੂੰ ਬਲ ਬਖਸ਼ਣ ਤਾਂ ਜੋ ਗੁਰੂ ਘਰ ਦੀ ਬੇਹਤਰੀ ਲਈ ਹੋਰ ਵੀ ਵਧੀਆ ਤਰੀਕੇ ਨਾਲ ਉਹ ਸੇਵਾ ਕਰਨ ਸਕਣ, ਉਹਨ੍ਹਾਂ ਕਿਹਾ ਕਿ ਜਲਦੀ ਹੀ ਗੁਰੂ ਘਰ ਫਲੈਰੋ ਦੀ ਨਵੀਂ ਬਿਲਡਿੰਗ ਦੀ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਬਾਰੇ ਆਉਣ ਵਾਲੇ ਦਿਨਾਂ ਵਿਚ ਪੂਰਾ ਵੇਰਵਾ ਸੰਗਤਾਂ ਨਾਲ ਸਾਂਝਾ ਕੀਤਾ ਜਾਵੇਗਾ, ਉਨ੍ਹਾਂ ਨੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਜਿਸ ਤਰ੍ਹਾਂ ਪਿਛਲੇ ਦੋ ਸਾਲ ਕਮੇਟੀ ਮੈਂਬਰਾਂ ਨੇ ਸਹਿਯੋਗ ਦਿੱਤਾ ਹੈ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਵਧ ਚੜ੍ਹ ਕੇ ਸਹਿਯੋਗ ਦੇਣ ਤਾਂ ਜੋ ਗੁਰਸਿੱਖੀ ਤੇ ਹੋਰ ਸਿੱਖ ਮਸਲਿਆਂ ਬਾਰੇ ਵਧੇਰੇ ਦਿਲਚਸਪੀ ਨਾਲ ਫੈਸਲੇ ਲਏ ਜਾ ਸਕਣ,
ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੌ ਦੀ ਇਮਾਰਤ ਦੀ ਹੋਈ ਰਜਿਸਟਰੀ 'ਸਮੂਹ ਕਮੇਟੀ ਵਲੋਂ ਸੰਗਤਾਂ ਨੂੰ ਮੁਬਾਰਕਾਂ, ਦੇਖੋ ਤਸਵੀਰਾਂ
ਬਰੇਸੀਆ (ਇਟਲੀ) 3 ਫ਼ਰਵਰੀ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੌ ਬਰੇਸ਼ੀਆ ਦੀ ਇਮਾਰਤ ਦੀ ਹੋਈ ਰਜਿਸਟਰੀ 'ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਪ੍ਰਮਾਤਮਾ ਦਾ ਕੋਟਿ-ਕੋਟਿ ਸ਼ੁਕਰਾਨਾ ਕਰਦੇ ਹੋਏ ਸਿੱਖ ਜਗਤ ਨੂੰ ਵਧਾਈ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਇਹ ਗੁਰਦੁਆਰਾ ਸਾਹਿਬ ਦੀ ਜੋ ਬਿਲਡਿੰਗ ਹੈ ਪ੍ਰਮਾਤਮਾ ਜੀ ਨੇ ਆਪ ਹੀ ਸੰਗਤਾਂ ਦੀ ਝੋਲੀ ਵਿੱਚ ਪਾ ਕੇ ਇਲਾਕੇ ਦੀਆਂ ਸੰਗਤਾਂ ਨੂੰ ਆਪਣੀ ਸੇਵਾ ਕਰਨ ਦਾ ਦਾਨ ਬਖਸ਼ਿਆ ਹੈ। ਉਨ੍ਹਾਂ ਦੱਸਿਆ ਕਿ, ਇਸ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਸਾਰੀਆਂ ਸੰਗਤਾਂ ਇਸ ਰਜਿਸਟਰੀ 'ਤੇ ਬਹੁਤ ਹੀ ਖੁਸ਼ ਹਨ। ਕਮੇਟੀ ਨੇ ਸੰਗਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਕਾਰਜ ਸਫਲ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਹਫਤਾਵਾਰੀ ਦੀਵਾਨਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਸਤਿਗੁਰੂ ਜੀ ਦੇ ਸ਼ੁਕਰਾਣੇ ਵਜੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ 05 ਫਰਵਰੀ ਦਿਨ ਐਤਵਾਰ ਨੂੰ ਸਾਧ ਸੰਗਤ ਵਲੋਂ ਕਰਵਾਈ ਜਾ ਰਹੀ ਹੈ ਪ੍ਰਬੰਧਕਾਂ ਵਲੋਂ ਬੇਨਤੀ ਕੀਤੀ ਜਾਦੀ ਹੈ। ਕਿ ਵੱਧ ਚੜ੍ਹ ਕੇ ਗੁਰਦੁਆਰਾ ਸਾਹਿਬ ਜੀ ਵਿਖੇ ਪੁੱਜੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।


Subscribe to:
Posts (Atom)








