" }); Desi Media: ਇਟਲੀ ਦੇ ਗੁਰਦੁਆਰਾ ਸਿੰਘ ਸਭਾ ਫਲੈਰੋ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ।

ਇਟਲੀ ਦੇ ਗੁਰਦੁਆਰਾ ਸਿੰਘ ਸਭਾ ਫਲੈਰੋ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ।

ਸੰਗਤਾਂ ਵਲੋਂ ਪੁਰਾਣੀ ਕਮੇਟੀ ਨੂੰ  ਹੀ ਦੋ ਸਾਲ ਲਈ ਦੁਬਾਰਾ ਸੇਵਾ ਕਰਨ ਦਾ ਕਾਰਜ ਸੌਪਿਆ ਗਿਆ ,

 ਡਾ. ਦਲਬੀਰ ਸਿੰਘ ਸੰਤੌਖਪੁਰਾ ਮੁਖ ਸੇਵਾਦਾਰ ਵਜੋਂ ਦੁਬਾਰਾ ਚੁਣ ਗਏ।

ਬੇਰਗਾਮੋ ਇਟਲੀ (ਰਣਜੀਤ ਗਰੇਵਾਲ)-ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਦੀ ਸਰਬ ਸੰਮਤੀ ਨਾਲ ਚੋਣ ਹੋਈਇੱਕ ਵਾਰ ਫਿਰ ਤੋਂ ਪੁਰਾਣੀ ਕਮੇਟੀ ਨੂੰ ਹੀ ਦੋ ਸਾਲ ਲਈ ਦੁਬਾਰਾ ਸੇਵਾ ਕਰਨ ਲਈ ਚੁਣ ਲਿਆ ਗਿਆ ਹੈਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਫਲੈਰੋ ਕਮੇਟੀ ਦੇ ਪ੍ਰੈਸ ਸਕੱਤਰ ਸ. ਪਰਮਜੀਤ ਸਿੰਘ ਕਰੇਮੋਨਾ ਨੇ ਦੱਸਿਆ ਕਿ ਅੱਜ ਗੁਰੂ ਘਰ ਦੀ ਸਟੇਜ ਤੋਂ ਸਰਬ ਸੰਮਤੀ ਨਾਲ ਪਿਛਲੀ ਕਮੇਟੀ ਨੂੰ ਦੁਬਾਰਾ 2 ਸਾਲ ਲਈ ਸੇਵਾ ਸੰਭਾਲ ਦੀ ਜਿੰਮੇਵਾਰੀ ਲਈ ਸਮੁੱਚੀਆਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਤੇ ਮੋਹਰ ਲਾ ਦਿਤੀ ਹੈਤੇ ਇਸ ਕਮੇਟੀ ਦੇ ਸਮੂਹ ਮੈਂਬਰ ਪੁਰਾਣੇ ਅਹੁਦਿਆ ਤੇ ਸੇਵਾ ਨਿਭਾਉਂਦੇ ਰਹਿਣਗੇਡਾ. ਦਲਬੀਰ ਸਿੰਘ ਸੰਤੌਖਪੁਰਾ ਨੂੰ ਮੁਖ ਸੇਵਾਦਾਰ ਵਜੋਂ ਦੁਬਾਰਾ ਚੁਣ ਲਿਆ ਗਿਆ ਹੈਸੀਨੀਅਰ ਮੀਤ ਪ੍ਰਧਾਨ ਸ. ਸੁਰਿੰਦਰਜੀਤ ਸਿੰਘ ਪੰਡੌਰੀ ਅਤੇ ਮੀਤ ਪ੍ਰਧਾਨ ਸ. ਬਲਕਾਰ ਸਿੰਘ ਘੋੜੇਸ਼ਾਹਵਾਨ ਹੋਣਗੇਜਨਰਲ ਸਕੱਤਰ ਮਨਜੀਤ ਸਿੰਘ ਬੇਗੋਵਾਲ ਅਤੇ ਮੀਤ ਸਕੱਤਰ ਮਸਤਾਨ ਸਿੰਘ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ। ਇਸ ਤਰ੍ਹਾਂ ਦੋਵੇਂ ਖਜਾਨਚੀ, ਸ਼ਰਨਜੀਤ ਸਿੰਘ ਠਾਕਰੀ ਅਤੇ ਮਹਿੰਦਰ ਸਿੰਘ ਮਾਜਰਾ। ਕਮੇਟੀ ਦੇ ਸੀਨੀਅਰ ਮੈਂਬਰ ਕੁਲਵਿੰਦਰ ਸਿੰਘ ਬਰੇਸ਼ੀਆਤਾਰ ਸਿੰਘ ਕਰੰਟਨਿਸ਼ਾਨ ਸਿੰਘ ਭਦਾਸ,ਬਲਵਿੰਦਰ ਸਿੰਘ ਚੀਕਾ, ਇਸ ਤੋਂ ਇਲਾਵਾ ਸ ਸੁਖਵਿੰਦਰ ਸਿੰਘ ਲੰਗਰ ਦੇ ਸੇਵਾਦਾਰ ਹੋਣਗੇ।
ਉਪਰੋਕਤ ਸਾਰੀ ਕਮੇਟੀ ਨੂੰ ਗੁਰੂ ਘਰ ਵਿਖੇ ਸੰਗਤਾਂ ਨੇ ਪ੍ਰਵਾਨਗੀ ਦੇ ਦਿਤੀ ਹੈਦੁਬਾਰਾ ਕਮੇਟੀ ਨੂੰ ਚੁਣੇ ਜਾਣ ਤੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ  ਵਲੋਂ ਮੁਬਾਰਕਾਂ ਦਿਤੀਆ ਗਈਆ ਜਿਨ੍ਹਾਂ ਵਿਚ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਬੱਸੀਲੱਖਵਿੰਦਰ ਸਿੰਘ ਬੇਰਗਾਮੋਸਵਰਨ ਸਿੰਘ ਲਾਲੋਵਾਲਜਰਨੈਲ ਸਿੰਘਬਲਵੀਰ ਸਿੰਘ,ਭਗਵਾਨ ਸਿੰਘ  ਪੰਜਾਬ ਜਨਰਲ ਸਟੋਰ ਬਰੇਸ਼ੀਆ ਵਲੋਂ ਵੀ ਮੁਬਾਰਕਵਾਦ ਦਿਤੀ ਗਈ।
ਇਸ ਮੌਕੇ ਡਾ.ਦਲਬੀਰ ਸਿੰਘ ਸੰਤੌਖਪੁਰਾ ਨੇ ਸਮੂਹ ਸੰਗਤਾਂ ਅਤੇ ਸਮੁੱਚੇ ਕਮੇਟੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਦੁਬਾਰਾ 2 ਸਾਲ ਲਈ ਸੇਵਾ ਦਾ ਮੌਕਾ ਦਿੱਤਾ ਹੈਉਨ੍ਹਾਂ ਕਿਹਾ ਸਤਿਗੁਰੂ ਆਪਣੀ ਕ੍ਰਿਪਾ ਸੰਗਤਾਂ ਤੇ ਬਣਾਈ ਰੱਖਣ ਅਤੇ ਦਾਸ ਨੂੰ ਬਲ ਬਖਸ਼ਣ ਤਾਂ ਜੋ ਗੁਰੂ ਘਰ ਦੀ ਬੇਹਤਰੀ ਲਈ ਹੋਰ ਵੀ ਵਧੀਆ ਤਰੀਕੇ ਨਾਲ ਉਹ ਸੇਵਾ ਕਰਨ ਸਕਣ, ਉਹਨ੍ਹਾਂ ਕਿਹਾ ਕਿ ਜਲਦੀ ਹੀ ਗੁਰੂ ਘਰ ਫਲੈਰੋ ਦੀ ਨਵੀਂ ਬਿਲਡਿੰਗ ਦੀ ਉਸਾਰੀ ਸ਼ੁਰੂ ਕੀਤੀ ਜਾ ਰਹੀ ਹੈਜਿਸ ਬਾਰੇ ਆਉਣ ਵਾਲੇ ਦਿਨਾਂ ਵਿਚ ਪੂਰਾ ਵੇਰਵਾ ਸੰਗਤਾਂ ਨਾਲ ਸਾਂਝਾ ਕੀਤਾ ਜਾਵੇਗਾਉਨ੍ਹਾਂ ਨੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਜਿਸ ਤਰ੍ਹਾਂ ਪਿਛਲੇ ਦੋ ਸਾਲ ਕਮੇਟੀ ਮੈਂਬਰਾਂ ਨੇ ਸਹਿਯੋਗ ਦਿੱਤਾ ਹੈ ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਵਧ ਚੜ੍ਹ ਕੇ ਸਹਿਯੋਗ ਦੇਣ ਤਾਂ ਜੋ ਗੁਰਸਿੱਖੀ ਤੇ ਹੋਰ ਸਿੱਖ ਮਸਲਿਆਂ ਬਾਰੇ ਵਧੇਰੇ ਦਿਲਚਸਪੀ ਨਾਲ ਫੈਸਲੇ ਲਏ ਜਾ ਸਕਣ,

No comments:

Post a Comment