" }); Desi Media: April 2017

ਪੈਰਿਸ ਵਿਚ ਪੁਲਿਸ ਤੇ ਹਮਲੇ ਦਾ ਹੋਇਆ ਇੱਕ ਹੋਰ ਵੱਡਾ ਖਲਾਸਾ, ਦੇਖੋ ਪੂਰੀ ਪੂਰੀ ਵੀਡੀਓ, ਤੇ ਸ਼ੇਅਰ ਕਰੋ ਤਾਂ ਜੋ ਦੁਨੀਆਂ ਦੀ ਹਰ ਵੱਡੀ ਖਬਰ ਤੁਹਾਡੇ ਤੱਕ ਪਹੁੰਚਦੀ ਕੀਤੀ ਜਾ ਸਕੇ,




ਬੀਤੇ ਦਿਨ ਫਰਾਂਸ
ਦੀ ਰਾਜਧਾਨੀ ਪੈਰਿਸ ਵਿਚ ਇਕ ਹਥਿਆਰਬੰਦ ਵਿਅਕਤੀ ਵਲੋਂ ਪੁਲਿਸ ਬੱਸ
'ਤੇ ਹਮਲਾ ਕਰ ਦਿੱਤਾ ਗਿਆ ਸੀ।
ਜਿਸ ਵਿਚ ਇਕ ਪੁਲਿਸ
ਮੁਲਾਜ਼ਮ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਸਨ। ਪੈਰਿਸ ਦੇ ਪ੍ਰੋਸੀਕਿਊਟਰ
ਫਰਾਂਸੁਆਂ ਮੌਲਿੰਗਸ ਨੇ ਕਿਹਾ ਕਿ ਬੰਦੂਕਧਾਰੀ ਦੀ ਪਛਾਣ ਕਰ ਲਈ ਗਈ ਹੈ। ਜਿਸ ਦਾ ਨਾਮ ਕਰੀਮ
ਸ਼ੇਉਰਫੀ ਉਮਰ 39 ਸਾਲ ਹੈ,। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਹਮਲਾਵਰ ਕਰੀਮ ਦੀ ਮੌਤ ਹੋ ਗਈ ਸੀ। ਕਰੀਮ
ਦੀ ਲਾਸ਼ ਦੇ ਕੋਲ ਕਥਿਤ ਇਸਲਾਮਿਕ ਸਟੇਟ ਨਾਲ ਜੁੜਿਆ ਇਕ ਕਾਗਜ਼ ਵੀ ਮਿਲਿਆ ਹੈ। ਫਰਾਂਸੀਸੀ ਮੀਡਆ
ਮੁਤਾਬਕ ਹਮਲਾਵਰ ਇਕ ਕਾਰ ਤੇ ਆਇਆ ਸੀ ਅਤੇ ਆਟੋਮੈਟਿਕ ਬੰਦੂਕ ਨਾਲ ਪੁਲਿਸ ਦੀ ਬਸ
'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਘਟਨਾ ਤੋਂ ਬਾਅਦ
ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਹਮਲਾਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਸੁਰੱਖਿਆ
ਬਲਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਮੁਕਾਬਲੇ ਵਿਚ ਮਾਰਿਆ ਗਿਆ। ਫਰਾਂਸੀਸੀ ਸਰਕਾਰ ਦੇ ਬੁਲਾਰੇ ਨੇ
ਮੀਡੀਆ ਨੂੰ ਦੱਸਿਆ ਕਿ ਹਮਲਾਵਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪੁਲਿਸ ਵਾਲਿਆਂ ਨੂੰ ਨਿਸ਼ਾਨਾ
ਬਣਾਇਆ। ਫਰਾਂਸ ਮੀਡੀਆ ਮੁਤਾਬਕ ਅੱਤਵਾਦੀ ਸੰਗਠਨ ਆਈਐਸ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ।



ਮੁੰਡੇ ਨੇ ਮਰਨ ਤੋਂ ਪਹਿਲਾਂ ਬਣਾਈ ਵੀਡੀਓ, ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ,



ਕਰਜੇ ਦੀ ਮਾਰ ਹੇਠਾਂ ਆਏ ਕਿਸ਼ਾਨ ਨੋਜਵਾਨ ਮੁੰਡੇ ਨੇ ਮਰਨ ਤੋਂ ਪਹਿਲਾਂ ਬਣਾਈ ਵੀਡੀਓ ਤੇ ਦੱਸੀ ਆਪਣੀ ਸਾਰੀ ਦਰਦ ਕਹਾਣੀ, ਸੁਣੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਰਕਾਰ ਦੇ ਕੰਨਾ ਤੱਕ ਅਤੇ ਉਸ ਦਰਿੰਦੇ ਤੱਕ ਪਹੁੰਚ ਸਕੇ ਜੋ ਇਸ ਮੁੰਡੇ ਦੀ ਮੌਤ ਦਾ ਕਾਰਨ ਬਣਿਆ,

ਸੀਰੀਆ 'ਚ ਅੱਜ ਸ਼ੱਕੀ ਗੈਸ ਹਮਲੇ 'ਚ 11 ਬੱਚਿਆਂ ਸਮੇਤ 68 ਨਾਗਰਕਾਂ ਦੀ ਮੌਤ ਹੋ ਗਈ। ਦੇਖੋ ਵੀਡੀਓ



 ਯੂਰੋਪ (ਦੇਸੀ ਮੀਡੀਆ) ਅਪ੍ਰੈਲ 2017 ਪੱਛਮ-ਉੱਤਰ ਸੀਰੀਆ 'ਚ ਬਾਗ਼ੀਆਂ ਦੇ ਕਬਜ਼ੇ ਵਾਲੇ ਖ਼ਾਨ ਸ਼ੇਖੁਨ ਸ਼ਹਿਰ 'ਚ ਅੱਜ ਸ਼ੱਕੀ ਗੈਸ ਹਮਲੇ 'ਚ 11 ਬੱਚਿਆਂ ਸਮੇਤ 68 ਨਾਗਰਿਕਾਂ ਦੀ ਮੌਤ ਹੋ ਗਈ। ਮਨੁੱਖੀ ਅਧਿਕਾਰਾਂ 'ਤੇ ਨਿਗਰਾਨੀ ਰੱਖਣ ਵਾਲੀ ਸੰਸਥਾ ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਨੇ ਇਸ ਦੀ ਜਾਣਕਾਰੀ ਦਿਤੀ। ਸੰਸਥਾ ਮੁਤਾਬਕ ਖ਼ਾਨ ਸ਼ੇਖੁਨ ਵਿਚ ਸੀਰੀਆਈ ਸਰਕਾਰ ਅਤੇ ਰੂਸੀ ਜੈੱਟ ਦੇ ਹਮਲੇ ਵਿਚ ਕਈ ਲੋਕਾਂ ਦਾ ਦਮ ਘੁੱਟਣ ਦੀਆਂ ਖ਼ਬਰਾਂ ਆਈਆਂ ਹਨ। ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਬਾਗ਼ੀਆਂ ਦੀਆਂ ਸਥਾਨਕ ਤਾਲਮੇਲ ਕਮੇਟੀਆਂ ਦੇ ਨੈਟਵਰਕ ਨੇ ਉਨ੍ਹਾਂ ਲੋਕਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਹਮਲੇ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ, ਕਿਉਂਕਿ ਹੋਰ ਲੋਕ ਹਸਪਤਾਲ ਪਹੁੰਚ ਰਹੇ ਹਨ।  ਦਾਅਵਾ ਹੈ ਕਿ ਇਸ ਹਮਲੇ 'ਚ 100 ਲੋਕ ਮਾਰੇ ਗਏ ਹਨ ਅਤੇ 400 ਤੋਂ ਵੱਧ ਇਸ ਦੇ ਸ਼ਿਕਾਰ ਹੋਏ ਹਨ, ਪਰ ਇਸ ਅੰਕਡ਼ੇ ਦੀ ਹੁਣ ਤਕ ਪੁਸ਼ਟੀ ਨਹੀਂ ਹੋਈ ਹੈ। ਬਿਟ੍ਰੇਨ ਦੇ ਮੋਨੀਟਰਿੰਗ ਗਰੁੱਪ ਨੇ ਕਿਹਾ ਹੈ ਕਿ ਫਿਲਹਾਲ ਇਸ ਗੈਸ ਦੀ ਪਛਾਣ ਨਹੀਂ ਹੋ ਸਕੀ ਹੈ। ਇਹ ਵੀ ਸਪਸ਼ਟ ਨਹੀਂ ਹੈ ਕਿ ਹਮਲਾ ਕਰਨ ਵਾਲੇ ਜਹਾਜ਼ ਸੀਰੀਆ ਦੇ ਹਨ ਜਾਂ ਸਰਕਾਰ ਸਮਰਥਕ ਰੂਸ ਗਠਜੋਡ਼ ਫ਼ੌਜ ਦੇ। ਸੀਰੀਆ ਦੀ ਸਰਕਾਰ ਰਸਾਇਣਿਕ ਹਥਿਆਰਾਂ ਦੀ ਵਰਤੋਂ ਤੋਂ ਲਗਾਤਾਰ ਇਨਕਾਰ ਕਰਦੀ ਰਹੀ ਹੈ। ਹਾਲਾਂਕਿ ਸੰਯੁਕਤ ਰਾਸ਼ਟਰ ਅਤੇ 'ਆਰਗੇਨਾਈਜੇਸ਼ਨ ਫਾਰ ਦ ਪ੍ਰੋਹਿਬਿਸ਼ਨ ਆਫ ਕੈਮੀਕਲ ਵੈਪਨ' ਵਲੋਂ ਪਿਛਲੇ ਸਾਲ ਅਕਤੂਬਰ ਵਿਚ ਕੀਤੀ ਗਈ ਜਾਂਚ ਦੇ ਸਿੱਟੇ ਵਿਚ ਕਿਹਾ ਗਿਆ ਹੈ ਕਿ ਸਾਲ 2014 ਤੋਂ 2015 ਦੇ ਵਿਚਕਾਰ ਸਰਕਾਰੀ ਫ਼ੌਜ ਨੇ ਘੱਟੋ-ਘੱਟ ਤਿੰਨ ਵਾਰ ਕਲੋਰੀਨ ਦੀ ਹਥਿਆਰ ਦੇ ਰੂਪ 'ਚ ਵਰਤੋਂ ਕੀਤੀ ਹੈ। ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਕਿ ਇਸਲਾਮਿਕ ਸਟੇਟ ਦੇ ਲਡ਼ਾਕਿਆਂ ਨੇ ਮਸਟਰਡ ਗੈਸ ਦੀ ਵਰਤੋਂ ਵੀ ਕੀਤੀ, ਜਿਸ ਨਾਲ ਸਰੀਰ 'ਤੇ ਛਾਲੇ ਪੈ ਜਾਂਦੇ ਹਨ। ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਅਨੁਸਾਰ ਸ਼ਹਿਰ 'ਚ ਕੰਮ ਕਰ ਰਹੀ ਮੈਡੀਕਲ ਟੀਮਾਂ ਨੇ ਰਸਾਇਣਿਕ ਹਮਲੇ ਦੀ ਜਾਣਕਾਰੀ ਦਿਤੀ ਹੈ। ਮੈਡੀਕਲ ਟੀਮਾਂ ਨੇ ਦਸਿਆ ਕਿ ਜ਼ਿਆਦਾਤਰ ਲੋਕ ਚੱਕਰ ਖਾ ਕੇ ਡਿੱਗ ਪਏ। ਕੁੱਝ ਉਲਟੀਆਂ ਕਰਨ ਲੱਗੇ। ਖ਼ਾਨ ਸ਼ੇਖੁਨ ਸ਼ਹਿਰ ਇਦਲਿਬ ਸੂਬੇ 'ਚ ਹੈ। ਸੂਬੇ ਦਾ ਵੱਡਾ ਹਿੱਸਾ ਹੁਣ ਵੀ ਅਲਕਾਇਦਾ ਅਤੇ ਫ਼ਤਿਹਲ ਅਲ-ਸ਼ਮ ਫ਼ਰੰਟ ਦੇ ਸਾਬਕਾ ਲਡ਼ਾਕਿਆਂ ਦੇ ਕਬਜ਼ੇ 'ਚ ਹੈ।