ਪ੍ਰਧਾਨ ਮੰਤਰੀ
ਮੋਦੀ ਇਸ ਸਾਲ ਦੇ ਅੰਤ ਵਿਚ ਵਾਸ਼ਿੰਗਟਨ ਦੀ ਯਾਤਰਾ ਕਰਨਗੇ ਅਤੇ ਉਨ੍ਹਾਂ ਦੀ ਮੇਜ਼ਬਾਨੀ ਖੁਦ ਅਮਰੀਕੀ
ਰਾਸ਼ਟਰਤਪਤੀ ਡੋਨਾਲਡ ਟਰੰਪ ਕਰਨਗੇ। ਹਾਲਾਂਕਿ, ਪ੍ਰਧਾਨ ਮੰਤਰੀ ਮੋਦੀ ਦੇ ਇਸ ਅਮਰੀਕੀ ਦੌਰੇ ਦੀ ਕਿਸੇ ਵਿਸ਼ੇਸ਼ ਤਾਰੀਕ ਦੇ ਬਾਰੇ ਵਿਚ ਨਹੀਂ
ਦੱਸਿਆ ਗਿਆ ਹੈ। ਵਾਈਟ ਹਾਊਸ ਤੋਂ ਰਾਸ਼ਟਰਪਤੀ ਟਰੰਪ ਨੇ ਵੀ ਕਿਹਾ ਹੈ ਕਿ ਉਹ ਇਸ ਸਾਲ ਦੇ ਅੰਤ ਵਿਚ
ਮੋਦੀ ਨੂੰ ਵਾਸ਼ਿੰਗਟਨ ਵਿਚ ਮਿਲਣਗੇ। ਦੱਸ ਦੇਈਏ ਕਿ ਬੀਤੇ ਸੋਮਵਾਰ ਨੂੰ ਦੋਵਾਂ ਦੇ ਵਿਚ ਆਖ਼ਰੀ
ਗੱਲਬਾਤ ਹੋਈ, ਜਦ ਰਾਸ਼ਟਰਪਤੀ ਟਰੰਪ
ਨੇ ਉਤਰਪ੍ਰਦੇਸ਼ ਅਤੇ ਉਤਰਾਖੰਡ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਦੇ ਲਈ ਪ੍ਰਧਾਨ
ਮੰਤਰੀ ਮੋਦੀ ਨੂੰ ਵਧਾਈ ਦਿੱਤੀ ਸੀ। ਇਹ ਦੂਜੀ ਵਾਰ ਸੀ ਜਦ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ
ਬੁਲਾਇਆ ਸੀ। ਪਹਿਲਾ ਮੌਕਾ ਜਨਵਰੀ ਵਿਚ ਸੀ, ਜਦ ਉਨ੍ਹਾਂ ਨੇ ਦੱਖਣੀ ਅਤੇ ਮੱਧ ਏਸ਼ੀਆ ਦੀ ਸੁਰੱਖਿਆ ਸਥਿਤੀ 'ਤੇ ਚਰਚਾ ਕੀਤੀ ਸੀ। ਟਰੰਪ ਨੇ ਮੋਦੀ ਨੂੰ ਯੂਪੀ ਅਤੇ
ਉਤਰਾਖੰਡ ਦੀਆਂ ਚੋਣਾਂ ਵਿਚ ਮਿਲੀ ਜਿੱਤ ਨੂੰ ਲੈ ਕੇ ਫ਼ੋਨ 'ਤੇ ਵਧਾਈ ਦਿੱਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਡੋਨਾਲਡ
ਟਰੰਪ ਨੇ ਮੋਦੀ ਨੂੰ ਫ਼ੋਨ ਕਰਕੇ ਦੋਸਤੀ ਦੀ ਮਿਸਾਲ ਪੇਸ਼ ਕੀਤੀ ਸੀ। ਅਮਰੀਕਾ ਦੇ ਰਾਸ਼ਟਰਪਤੀ ਦਾ
ਅਹੁਦਾ ਸੰਭਾਲਣ ਦੇ ਚਾਰ ਦਿਨ ਬਾਅਦ ਡੋਨਾਲਡ ਟਰੰਪ ਨੇ ਮੋਦੀ ਦੇ ਨਾਲ ਫ਼ੋਨ 'ਤੇ ਹੋਈ ਅਪਣੀ ਗੱਲਬਾਤ ਵਿਚ ਭਾਰਤ ਨੂੰ ਇਕ 'ਸੱਚਾ ਦੋਸਤ ਅਤੇ ਸਾਂਝੇਦਾਰ' ਦੱਸਿਆ ਸੀ। ਗੱਲਬਾਤ ਵਿਚ ਦੋਵੇਂ ਨੇਤਾਵਾਂ ਨੇ ਅੱਤਵਾਦ
ਦੇ ਖ਼ਿਲਾਫ਼ ਵਿਸ਼ਵ ਪੱਧਰ 'ਤੇ ਲੜਾਈ ਵਿਚ 'ਮੋਢੇ ਨਾਲ ਮੋਢਾ' ਮਿਲਾ ਕੇ ਖੜ੍ਹੇ ਰਹਿਣ ਅਤੇ ਰੱਖਿਆ ਤੇ ਆਰਥਿਕ ਸਬੰਧ
ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਸੀ। 24 ਜਨਵਰੀ ਰਾਤ ਨੂੰ
ਦੋਵੇਂ ਨੇਤਾਵਾਂ ਦੇ ਵਿਚ ਟੈਲੀਫ਼ੋਨ 'ਤੇ ਹੋਈ ਅਪਣੀ
ਗੱਲਬਾਤ ਵਿਚ ਇਕ ਦੂਜੇ ਨੂੰ ਅਪਣੇ ਅਪਣੇ ਦੇਸ਼ ਆਉਣ ਦਾ ਸੱਦਾ ਵੀ ਦਿੱਤਾ। ਵਾਈਟ ਹਾਊਸ ਨੇ ਇਕ ਬਿਆਨ
ਵਿਚ ਕਿਹਾ ਕਿ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਵਿਚ ਰਾਸ਼ਟਰਪਤੀ ਟਰੰਪ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਅਮਰੀਕਾ ਇਕ ਸੱਚਾ ਦੋਸਤ
ਅਤੇ ਦੁਨੀਆ ਭਰ ਦੀ ਚੁਣੌਤੀਆਂ ਨਾਲ ਨਿਪਟਣ ਵਿਚ ਇਕ ਸਹਿਯੋਗੀ ਮੰਨਦਾ ਹੈ।


No comments:
Post a Comment